‘ਟਾਈਗਰ ਨਾਗੇਸ਼ਵਰ ਰਾਓ’ ਇੱਕ ਪੀਰੀਅਡ ਡਰਾਮਾ ਫ਼ਿਲਮ ਹੈ, ਜੋ ਕਿ 1970 ਦੇ ਦਹਾਕੇ ਵਿੱਚ ਸੈੱਟ ਕੀਤੀ ਗਈ ਐਕਸ਼ਨ-ਥ੍ਰਿਲਰ ਹੈ। ਵਾਮਸੀ ਇਸ ਫ਼ਿਲਮ ਦੇ ਨਿਰਦੇਸ਼ਕ ਹਨ ਅਤੇ ਜੀ.ਵੀ. ਪ੍ਰਕਾਸ਼ ਨੇ ਇਸ ਫ਼ਿਲਮ ਦਾ ਸੰਗੀਤ ਦਿੱਤਾ ਹੈ।
ਰਵੀ ਤੇਜਾ ਦੀ ਹਿੰਦੀ ਬਹੁਤ ਵਧੀਆ ਹੈ। ਨੂਪੁਰ ਨੇ ਕਿਹਾ ਕਿ ਰਵੀ ਕਈ ਬਾਲੀਵੁੱਡ ਐਕਟਰਾਂ ਤੋਂ ਵੀ ਵਧੀਆ ਹਿੰਦੀ ਬੋਲ ਲੈਂਦੇ ਹਨ। ਉਹ ਮੇਰੀ ਕਾਫ਼ੀ ਮੱਦਦ ਕਰਦੇ ਹਨ। ਰਵੀ ਬਿਲਕੁਲ ਡਾਊਨ ਟੂ ਅਰਥ ਰਹਿੰਦੇ ਹਨ। ਮੇਰੇ ਕੋਲ ਤੇਲਗੂ ਵਿੱਚ ਡਾਇਲੌਗ ਆਉਂਦੇ ਸਨ।
ਹਾਲ ਹੀ ਵਿੱਚ ਦਿੱਤੇ ਇੰਟਰਵਿਊ ਵਿੱਚ ਨੂਪੁਰ ਸੇਨਨ ਨੇ ਰਵੀ ਤੇਜਾ ਦੀ ਭਰਪੂਰ ਤਾਰੀਫ਼ ਕੀਤੀ। ਬਾਲੀਵੁੱਡ ਲਾਈਫ਼ ਨਾਲ ਗੱਲਬਾਤ ਕਰਦਿਆਂ ਨੂਪੁਰ ਨੇ ਕਿਹਾ, “ਹੁਣ ਤੱਕ ਜਿਨ੍ਹਾਂ ਵੀ ਲੋਕਾਂ ਨਾਲ ਮੈਂ ਮਿਲੀ ਹਾਂ, ਰਵੀ ਉਨ੍ਹਾਂ ਵਿੱਚੋਂ ਸਭ ਤੋਂ ਵੱਧ ਨਿਮਰ ਹਨ।”
ਬਾਲੀਵੁੱਡ ਇੱਕਟ੍ਰੈਸ ਕ੍ਰਿਤੀ ਸੇਨਨ ਦੀ ਭੈਣ ਨੂਪੁਰ ਸੇਨਨ ਰਵੀ ਤੇਜਾ ਦੀ ਫ਼ਿਲਮ ‘ਟਾਈਗਰ ਨਾਗੇਸ਼ਵਰ ਰਾਓ’ ਨਾਲ ਪੈਨ ਇੰਡੀਆ ਡੈਬਿਊ ਕਰਨ ਜਾ ਰਹੀਆਂ ਹਨ। ਇਹ ਤੈਲਗੂ ਇੰਡਸਟਰੀ ਵਿੱਚ ਵੀ ਉਨ੍ਹਾਂ ਦੀ ਪਹਿਲੀ ਫ਼ਿਲਮ ਹੋਵੇਗੀ।