ਅਨੁਸ਼ਕਾ ਸ਼ਰਮਾ ਲੰਮੇ ਸਮੇਂ ਬਾਅਦ ਫ਼ਿਲਮ 'ਚਕਦਾ ਐਕਸਪ੍ਰੈਸ' ਰਾਹੀਂ ਵੱਡੇ ਪਰਦੇ 'ਤੇ ਵਾਪਸੀ ਕਰ ਰਹੀਆਂ ਹਨ। ਇਹ ਫ਼ਿਲਮ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੀ ਬਾਇਓਪਿਕ ਹੈ।
ਕੁਝ ਲੋਕਾਂ ਨੂੰ ਉਨ੍ਹਾਂ ਦਾ ਇਹ ਪਹਿਰਾਵਾ ਪਸੰਦ ਨਹੀਂ ਆਇਆ, ਜਦਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ਮਿਸਿਜ਼ ਕੋਹਲੀ ਕਹਿਣ ’ਤੇ ਇਤਰਾਜ਼ ਕੀਤਾ ਹੈ।
ਇੱਕ ਇਵੈਂਟ ਵਿੱਚ ਅਨੁਸ਼ਕਾ ਕਾਲੇ ਰੰਗ ਦੇ ਕੱਪੜਿਆਂ ਵਿੱਚ ਨਜ਼ਰ ਆਈਆਂ, ਜਿਨ੍ਹਾਂ ਵਿੱਚ ਉਹ ਬਹੁਤ ਸੋਹਣੀਆਂ ਲੱਗ ਰਹੀਆਂ ਸਨ। ਅਦਾਕਾਰਾ ਨੂੰ ਦੇਖ ਕੇ ਪੈਪਰਾਜ਼ੀ ਉਨ੍ਹਾਂ ਨੂੰ 'ਮਿਸਿਜ਼ ਕੋਹਲੀ' ਕਹਿਣ ਲੱਗ ਪਏ।
ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਬਣੀਆਂ ਹੋਈਆਂ ਹਨ। ਇਸੇ ਦੌਰਾਨ ਉਨ੍ਹਾਂ ਨੇ ਮੁੰਬਈ ਦੇ ਇੱਕ ਅਵਾਰਡ ਫੰਕਸ਼ਨ ਵਿੱਚ ਸ਼ਿਰਕਤ ਕੀਤੀ, ਜਿਸਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ।