ਮੋਨਿਕਾ ਨੇ ਇਹ ਵੀ ਦੱਸਿਆ ਕਿ ਗੌਰ ਅਕਸਰ ਕੰਗਣਾ ਦੀ ਅਦਾਕਾਰੀ ਦੀ ਤਾਰੀਫ਼ ਕਰਦੇ ਹਨ। ਇਸ ਤੋਂ ਇਲਾਵਾ, ਉਹ ਕੰਗਣਾ ਨੂੰ ਇੱਕ ਵਿਦਿਆਰਥਣ ਵਜੋਂ ਵੀ ਬਹੁਤ ਵਧੀਆ ਦੱਸਦੇ ਹਨ। ਕੰਗਣਾ ਬਹੁਤ ਮਿਹਨਤੀ ਸੀ ਅਤੇ ਉਨ੍ਹਾਂ ਵਿਚ ਸਿੱਖਣ ਦਾ ਜਜ਼ਬਾ ਵੀ ਸੀ।
ਮੀਡੀਆ ਨਾਲ ਇੱਕ ਇੰਟਰਵਿਊ ਵਿੱਚ, ਮੋਨਿਕਾ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੇ ਨਿਰਦੇਸ਼ਕ ਅਰਵਿੰਦ ਗੌਰ ਦੀ ਅਗਵਾਈ ਹੇਠ ਅਦਾਕਾਰੀ ਦੀ ਸਿਖਲਾਈ ਪ੍ਰਾਪਤ ਕੀਤੀ ਹੈ। ਅਰਵਿੰਦ ਗੌਰ ਨੇ ਪਹਿਲਾਂ ਕੰਗਣਾ ਰਣੌਤ ਨੂੰ ਵੀ ਮਾਰਗਦਰਸ਼ਨ ਦਿੱਤਾ ਹੈ।
ਇੱਕ ਇੰਟਰਵਿਊ ਦੌਰਾਨ ਮੋਨਿਕਾ ਨੇ ਗੌਰ ਨਾਲ ਸਿਖਲਾਈ ਦੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਗੌਰ ਅਕਸਰ 'ਕੁਇਨ' ਫ਼ਿਲਮ ਦੀ ਅਦਾਕਾਰਾ ਬਾਰੇ ਗੱਲਾਂ ਕਰਦੇ ਹੁੰਦੇ ਸਨ।
ਐਕਟਰੇਸ ਮੋਨਿਕਾ ਚੌਧਰੀ ਨੇ ਕਿਹਾ ਕਿ ਕੰਗਨਾ ਦੇ ਇਸ ਕਦਮ ਦੀ ਡਾਇਰੈਕਟਰ ਨੇ ਵੀ ਸ਼ਲਾਘਾ ਕੀਤੀ ਸੀ।