ਕਈ ਵਾਰ ਤੁਸੀਂ ਕਿਸੇ ਚੀਜ਼ ਨੂੰ ਦੂਰ-ਦੂਰ ਤੱਕ ਲੱਭਦੇ ਹੋ, ਪਰ ਉਹ ਤੁਹਾਡੇ ਆਸ-ਪਾਸ ਹੀ ਹੁੰਦੀ ਹੈ। ਅਸੀਂ ਪਿਆਰ ਦੀ ਭਾਲ 'ਚ ਸੀ, ਪਰ ਸਾਨੂੰ ਪਹਿਲਾਂ ਦੋਸਤੀ ਮਿਲੀ ਅਤੇ ਫਿਰ ਅਸੀਂ ਇੱਕ-ਦੂਜੇ ਨੂੰ ਲੱਭ ਲਿਆ। ਮੇਰੇ ਦਿਲ ਵਿੱਚ ਤੁਹਾਡਾ ਸਵਾਗਤ ਹੈ।
ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਹਾਲ ਹੀ ਵਿੱਚ ਸਮਾਜਵਾਦੀ ਪਾਰਟੀ ਦੇ ਨੇਤਾ ਫ਼ਹਾਦ ਅਹਿਮਦ ਨਾਲ ਵਿਆਹ ਕਰਵਾ ਲਿਆ ਹੈ। ਕੋਰਟ ਵਿਆਹ ਤੋਂ ਬਾਅਦ ਸਵਰਾ ਅਤੇ ਫ਼ਹਾਦ ਹਿੰਦੂ ਅਤੇ ਮੁਸਲਮਾਨ ਰੀਤਾਂ-ਰਿਵਾਜਾਂ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ।
ਪਾਰਵਤੀ ਚੋਪੜਾ ਦਾ ਇੱਕ ਪੁਰਾਣਾ ਇੰਟਰਵਿਊ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਕਦੇ ਵੀ ਕਿਸੇ ਰਾਜਨੇਤਾ ਨਾਲ ਵਿਆਹ ਨਹੀਂ ਕਰਨਗੀਆਂ।
ਇਨ੍ਹਾ ਦਿਨੀਂ ਪਰਿਣੀਤੀ ਚੋਪੜਾ, ਰਾਜਨੀਤਕ ਆਗੂ ਰਾਘਵ ਚੱਢਾ ਨਾਲ ਲਗਾਤਾਰ ਨਜ਼ਰ ਆ ਰਹੀਆਂ ਹਨ। ਲੋਕਾਂ ਦਾ ਮੰਨਣਾ ਹੈ ਕਿ ਦੋਵੇਂ ਜਲਦੀ ਹੀ ਵਿਆਹ ਕਰਨਗੇ।