ਬ੍ਰੋਬਾਰਨ ਸਟੇਡੀਅਮ ਵਿੱਚ ਗੁਜਰਾਤ ਜਾਇੰਟਸ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ‘ਤੇ 178 ਦੌੜਾਂ ਬਣਾਈਆਂ।
179 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ, ਯੂ.ਪੀ. ਨੇ 39 ਦੌੜਾਂ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਈ ਤਾਹਲੀਆ ਮੈਕਗਰਾ ਅਤੇ ਗਰੇਸ ਹੈਰਿਸ ਨੇ 53 ਗੇਂਦਾਂ 'ਚ 78 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ 100 ਦੌੜਾਂ ਦੇ ਪਾਰ ਲੈ ਗਿਆ।
ਟੀਮ ਨੇ ਗੁਜਰਾਤ ਜਾਇੰਟਸ ਨੂੰ ਇੱਕ ਰੋਮਾਂਚਕ ਮੁਕਾਬਲੇ ਵਿੱਚ 3 ਵਿਕਟਾਂ ਨਾਲ ਹਰਾ ਕੇ ਪਲੇਆਫ਼ ਵਿੱਚ ਐਂਟਰੀ ਕੀਤੀ ਹੈ। ਇਸ ਜਿੱਤ ਨਾਲ ਟੀਮ ਪਲੇਆਫ਼ ਵਿੱਚ ਜਾਣ ਵਾਲੀ ਤੀਸਰੀ ਟੀਮ ਬਣ ਗਈ ਹੈ।
ਗੁਜਰਾਤ ਨੂੰ 3 ਵਿਕਟਾਂ ਨਾਲ ਹਰਾਇਆ; ਗਰੇਸ ਹੈਰਿਸ ਨੇ 72 ਦੌੜਾਂ ਦੀ ਮੈਚ ਜਿੱਤਣ ਵਾਲੀ ਪਾਰੀ ਖੇਡੀ।