ਸ਼ਾਰਟ ਲਈ ਇਹ ਉਨ੍ਹਾਂ ਦਾ ਪਹਿਲਾ ਆਈਪੀਐਲ ਅਨੁਭਵ ਹੋਵੇਗਾ। ਹਾਲ ਹੀ ਵਿੱਚ ਹੋਏ ਬਿੱਗ ਬੈਸ਼ ਲੀਗ ਵਿੱਚ ਉਹ ਪਲੇਅਰ ਆਫ਼ ਦਿ ਟੂਰਨਾਮੈਂਟ ਰਹੇ ਸਨ।
ਸਤੰਬਰ 2022 ਵਿੱਚ, ਬੇਅਰਸਟੋ ਆਪਣੇ ਦੋਸਤਾਂ ਨਾਲ ਗੋਲਫ਼ ਖੇਡਦਿਆਂ ਸੱਟ ਲੱਗ ਗਏ ਸਨ। ਇਹ ਸੱਟ ਉਨ੍ਹਾਂ ਨੂੰ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਤੀਸਰੇ ਟੈਸਟ ਤੋਂ ਪਹਿਲਾਂ ਲੱਗੀ ਸੀ। ਗੋਲਫ਼ ਖੇਡਣ ਸਮੇਂ ਉਹ ਡਿੱਗ ਪਏ ਸਨ।
ਪੰਜਾਬ ਕਿੰਗਜ਼ ਨੇ ਬੀ.ਸੀ.ਸੀ.ਆਈ ਰਾਹੀਂ ਇੰਗਲੈਂਡ ਕ੍ਰਿਕਟ ਬੋਰਡ ਤੋਂ ਕਈ ਵਾਰੀ ਬੇਅਰਸਟੋ ਦੀ ਸੱਟ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। ਹੁਣ ਈ.ਸੀ.ਬੀ. ਨੇ ਪੁਸ਼ਟੀ ਕੀਤੀ ਹੈ ਕਿ ਬੇਅਰਸਟੋ ਆਈ.ਪੀ.ਐਲ. ਨਹੀਂ ਖੇਡ ਸਕਣਗੇ।
ਸਟਾਰ ਬੱਲੇਬਾਜ਼ ਜੌਨੀ ਬੈਅਰਸਟੋ ਜ਼ਖ਼ਮੀ ਹੋ ਗਏ ਹਨ, ਉਨ੍ਹਾਂ ਦੀ ਥਾਂ ਆਸਟ੍ਰੇਲੀਆ ਦੇ ਮੈਥਿਊ ਸ਼ਾਰਟ ਲੈਣਗੇ।