ਨਿਊਜ਼ੀਲੈਂਡ ਦੇ 23 ਸਾਲਾ ਵਿਕਟਕੀਪਰ ਬੱਲੇਬਾਜ਼ ਫ਼ਿਨ ਐਲਨ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਮੇਗਾ ਔਕਸ਼ਨ 'ਚ 80 ਲੱਖ ਰੁਪਏ ਦੀ ਕੀਮਤ 'ਚ ਖਰੀਦਿਆ ਸੀ। ਪਰ ਪਿਛਲੇ ਸੀਜ਼ਨ 'ਚ ਉਨ੍ਹਾਂ ਨੂੰ ਇੱਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਇਸ ਵਾਰ ਉਨ੍ਹਾਂ ਦੇ ਡੈਬਿਊ ਕਰਨ ਦੀ ਉਮੀਦ ਹੈ।
ਇੰਗਲੈਂਡ ਦੇ ਬੱਲੇਬਾਜ਼ ਹੈਰੀ ਬ੍ਰੂਕ ਵੀ ਪਹਿਲੀ ਵਾਰ IPL 'ਚ ਖੇਡਣ ਉਤਰਨਗੇ। ਔਕਸ਼ਨ 'ਚ ਉਨ੍ਹਾਂ ਨੂੰ SRH ਟੀਮ ਨੇ 13.20 ਕਰੋੜ ਰੁਪਏ 'ਚ ਖਰੀਦਿਆ ਸੀ। ਵੱਡੇ ਸ਼ਾਟ ਮਾਰਨ ਦੀ ਕਾਬਲੀਅਤ ਰੱਖਦੇ ਨੇ। ਪਾਕਿਸਤਾਨ ਅਤੇ ਨਿਊਜ਼ੀਲੈਂਡ ਖਿਲਾਫ਼ ਟੈਸਟ ਸੀਰੀਜ਼ 'ਚ ਉਨ੍ਹਾਂ ਨੇ ਕਈ ਤੇਜ਼ ਪਾਰੀਆਂ ਖੇਡੀਆਂ।
ਆਸਟ੍ਰੇਲੀਆ ਦੇ ਸਿਖਰ ਦੇ ਕ੍ਰਮ ਦੇ ਬੱਲੇਬਾਜ਼ ਕੈਮਰੂਨ ਗਰੀਨ ਨੂੰ ਮੁੰਬਈ ਇੰਡੀਅਨਜ਼ ਨੇ ਮਿੰਨੀ ਨਿਲਾਮੀ ਵਿੱਚ 17.50 ਕਰੋੜ ਰੁਪਏ ਦੀ ਵੱਡੀ ਰਾਸ਼ੀ ਦੇ ਕੇ ਖਰੀਦ ਲਿਆ ਹੈ। ਗਰੀਨ ਆਈ.ਪੀ.ਐਲ. 'ਚ ਪਹਿਲੀ ਵਾਰ ਖੇਡਣਗੇ। ਨਿਲਾਮੀ ਵਿੱਚ ਮੁੰਬਈ ਤੋਂ ਇਲਾਵਾ ਹੋਰ ਵੀ ਕਈ ਫ੍ਰੈਂਚਾਇਜ਼ੀਆਂ ਨੇ ਉਨ੍ਹਾਂ 'ਤੇ ਵੱਡਾ ਦਾਅ ਲਗ
ਬਰੂਕ ਹਰ 16ਵੀਂ ਗੇਂਦ 'ਤੇ ਸਿਕਸ ਮਾਰਦਾ ਹੈ, ਫ਼ਿਨ ਦਾ ਸਟਰਾਈਕ ਰੇਟ 160; ਗ੍ਰੀਨ ਇੱਕ ਸ਼ਾਨਦਾਰ ਆਲਰਾਊਂਡਰ ਹੈ।