ਇੱਕ ਪਾਸੇ ਜਿੱਥੇ ਕੁਝ ਲੋਕਾਂ ਨੂੰ ਇਹ ਅੰਦਾਜ਼ ਪਸੰਦ ਆਇਆ, ਉੱਥੇ ਹੀ ਕੁਝ ਲੋਕਾਂ ਨੇ ਇਸਦਾ ਮਜ਼ਾਕ ਉਡਾਇਆ। ਕਿਸੇ ਨੂੰ ਉਨ੍ਹਾਂ ਦਾ ਕੂੜਾ ਚੁੱਕਣਾ ਪਬਲਿਸਿਟੀ ਲੱਗਾ ਤਾਂ ਕਿਸੇ ਨੇ ਇਸਨੂੰ ਓਵਰਐਕਟਿੰਗ ਦੱਸਿਆ।
ਜਿਵੇਂ ਹੀ ਅਦਾਕਾਰ ਪੈਪਰਾਜ਼ੀ ਦੇ ਸਾਹਮਣੇ ਪਹੁੰਚੇ, ਉਨ੍ਹਾਂ ਨੂੰ ਕਾਰਪੇਟ ਉੱਤੇ ਕੁਝ ਕੂੜਾ ਦਿਖਾਈ ਦਿੱਤਾ। ਗੰਦਗੀ ਵੇਖ ਕੇ ਉਹ ਰਹਿ ਨਾ ਸਕੇ ਅਤੇ ਪੈਪਰਾਜ਼ੀ ਦੇ ਸਾਹਮਣੇ ਹੀ ਝੁੱਕ ਕੇ ਸਫਾਈ ਕਰਨ ਲੱਗ ਪਏ। ਉਨ੍ਹਾਂ ਨੇ ਉੱਥੇ ਪਏ ਕੂੜੇ ਨੂੰ ਚੁੱਕਿਆ ਅਤੇ ਫਿਰ ਅੱਗੇ ਵੱਧ ਗਏ। ਹੁਣ ਇਸ ਵੀਡੀਓ ਉੱਤੇ ਪ੍ਰਸ਼ੰਸਕ ਆਪਣੇ
ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਕਸਰ ਕਿਸੇ ਨਾ ਕਿਸੇ ਕਾਰਨ ਲਾਈਮਲਾਈਟ ਵਿੱਚ ਬਣੇ ਰਹਿੰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਮੁੰਬਈ ਦੇ ਇੱਕ ਇਵੈਂਟ ਵਿੱਚ ਸ਼ਿਰਕਤ ਕੀਤੀ, ਜਿੱਥੇ ਉਹ ਕੂੜਾ ਚੁੱਕਦੇ ਹੋਏ ਨਜ਼ਰ ਆਏ। ਇਸ ਨਾਲ ਜੁੜਿਆ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਪੈਪਰਾਜ਼ੀ ਸਾਹਮਣੇ ਇੱਕ ਇਵੈਂਟ ਦੌਰਾਨ ਰਣਵੀਰ ਸਿੰਘ ਨੂੰ ਕੂੜਾ ਚੁੱਕਦੇ ਹੋਏ ਵੇਖਿਆ ਗਿਆ। ਇਸ ਵੀਡੀਓ ਨੂੰ ਵੇਖ ਕੇ ਯੂਜ਼ਰਜ਼ ਕਹਿ ਰਹੇ ਹਨ ਕਿ "ਓਵਰ ਐਕਟਿੰਗ ਦੇ 50 ਰੁਪਏ ਕੱਟੋ।"