ਹਰ ਸਾਲ ਦੁਨੀਆ ਭਰ ਵਿੱਚ ਕਈ ਭੁਚਾਲ ਆਉਂਦੇ ਹਨ, ਪਰ ਇਨ੍ਹਾਂ ਦੀ ਤੀਬਰਤਾ ਘੱਟ ਹੁੰਦੀ ਹੈ। ਨੈਸ਼ਨਲ ਭੂਚਾਲ ਸੂਚਨਾ ਕੇਂਦਰ ਹਰ ਸਾਲ ਲਗਪਗ 20,000 ਭੁਚਾਲਾਂ ਦਾ ਰਿਕਾਰਡ ਰੱਖਦਾ ਹੈ।
ਪਾਕਿਸਤਾਨੀ ਮੀਡੀਆ ਜੀਓ ਨਿਊਜ਼ ਮੁਤਾਬਕ, ਭੁਚਾਲ ਕਾਰਨ ਇਸਲਾਮਾਬਾਦ ਤੇ ਰਾਵਲਪਿੰਡੀ ਵਿੱਚ ਕਈ ਉੱਚੀਆਂ ਇਮਾਰਤਾਂ ਦੀਆਂ ਦੀਵਾਰਾਂ 'ਤੇ दरਾਰਾਂ ਪੈ ਗਈਆਂ ਹਨ।
ਏ.ਐਫ.ਪੀ. ਦੀ ਰਿਪੋਰਟ ਮੁਤਾਬਕ, ਇੱਕ ਚਸ਼ਮਦੀਦ ਨੇ ਦੱਸਿਆ ਕਿ ਅਚਾਨਕ ਸਭ ਕੁਝ ਹਿੱਲਣ ਲੱਗ ਪਿਆ। ਅਸੀਂ ਡਰ ਗਏ ਤੇ ਘਰਾਂ ਵਿੱਚੋਂ ਬਾਹਰ ਭੱਜੇ। ਲਗਭਗ 30 ਸੈਕਿੰਡ ਤੱਕ ਭੂਚਾਲ ਦੇ ਝਟਕੇ ਮਹਿਸੂਸ ਹੋਏ।
2.7 ਦੀ ਤੀਬਰਤਾ; ਕੱਲ੍ਹ ਭਾਰਤ-ਪਾਕਿਸਤਾਨ-ਅਫ਼ਗ਼ਾਨਿਸਤਾਨ ਵਿੱਚ 6.6 ਤੀਬਰਤਾ ਦੇ ਝਟਕੇ ਲੱਗੇ ਸਨ।