ਮਾਰੂਤੀ ਨੇ ਸਭ ਤੋਂ ਵੱਧ ਗੱਡੀਆਂ ਵੇਚੀਆਂ

ਮਾਰੂਤੀ ਸੁਜ਼ੂਕੀ ਇੰਡੀਆ (MSI) ਨੇ ਫਰਵਰੀ 2023 ਵਿੱਚ ਡੀਲਰਾਂ ਨੂੰ 1,02,565 ਗੱਡੀਆਂ ਦੀ ਡਿਲਿਵਰੀ ਕੀਤੀ। ਇਹ ਫਰਵਰੀ 2022 ਦੀਆਂ 99,398 ਗੱਡੀਆਂ ਦੇ ਮੁਕਾਬਲੇ 3 ਪ੍ਰਤੀਸ਼ਤ ਵੱਧ ਹੈ।

ਮਾਰੂਤੀ ਨੇ ਭਾਰਤ ਦੀ ਪਹਿਲੀ CNG ਸਬ-ਕੌਂਪੈਕਟ SUV ਲਾਂਚ ਕੀਤੀ

ਕੰਪਨੀ ਨੇ 6 ਦਿਨ ਪਹਿਲਾਂ ਹੀ ਆਪਣੀ ਸਭ ਤੋਂ ਮਸ਼ਹੂਰ SUV ਬ੍ਰੇਜ਼ਾ ਦਾ CNG (Brezza S-CNG) ਵਰਜ਼ਨ ਭਾਰਤ ਵਿੱਚ ਲਾਂਚ ਕੀਤਾ ਸੀ। ਇਹ ਗੱਡੀ ਦੇਸ਼ ਦੀ ਪਹਿਲੀ ਸਬ-ਕੌਂਪੈਕਟ SUV ਹੈ ਜਿਸ ਵਿੱਚ ਫੈਕਟਰੀ-ਫਿੱਟਡ CNG ਕਿੱਟ ਲੱਗੀ ਹੋਈ ਹੈ। ਕੰਪਨੀ ਦਾ ਦਾਅਵਾ ਹੈ...

ਟਾਟਾ ਨੇ ਵਪਾਰਕ ਵਾਹਨਾਂ ਦੀਆਂ ਕੀਮਤਾਂ ਵਧਾਈਆਂ

ਟਾਟਾ ਮੋਟਰਸ ਨੇ ਬੁੱਧਵਾਰ ਨੂੰ ਸਾਰੀਆਂ ਵਪਾਰਕ ਗੱਡੀਆਂ ਦੀਆਂ ਕੀਮਤਾਂ 5% ਵਧਾਉਣ ਦਾ ਐਲਾਨ ਕੀਤਾ ਹੈ। ਇਹ ਵਧੀਆਂ ਕੀਮਤਾਂ 1 ਅਪ੍ਰੈਲ 2023 ਤੋਂ ਲਾਗੂ ਹੋਣਗੀਆਂ। ਕੰਪਨੀ ਨੇ ਇਸ ਪਿੱਛੇ BS6 ਫੇਜ਼-2 ਐਮੀਸ਼ਨ ਨਾਰਮਸ ਵਿੱਚ ਹੋ ਰਹੇ ਬਦਲਾਅ ਅਤੇ ਵਧ ਰਹੀ ਲਾਗਤ ਨੂੰ ਕਾਰਨ ਦੱਸਿਆ ਹੈ।

1 ਅਪ੍ਰੈਲ ਤੋਂ ਮਹਿੰਗੀਆਂ ਹੋਣਗੀਆਂ ਮਾਰੂਤੀ ਸੁਜ਼ੂਕੀ ਦੀਆਂ ਕਾਰਾਂ

ਦੋ ਮਹੀਨਿਆਂ ਵਿੱਚ ਦੂਜੀ ਵਾਰ ਕੰਪਨੀ ਨੇ ਕੀਮਤਾਂ ਵਿੱਚ ਵਾਧਾ ਕੀਤਾ ਹੈ। ਜਨਵਰੀ ਵਿੱਚ ਕੀਮਤਾਂ ਵਿੱਚ 1.1% ਦਾ ਵਾਧਾ ਕੀਤਾ ਗਿਆ ਸੀ।

Next Story