Columbus

ਕੇਂਦਰੀ ਵਿਦਿਆਲਿਆਵਾਂ ਵਿੱਚ 2025-26 ਲਈ ਦਾਖ਼ਲੇ ਦੀਆਂ ਤਰੀਖਾਂ

ਕੇਂਦਰੀ ਵਿਦਿਆਲਿਆਵਾਂ ਵਿੱਚ 2025-26 ਲਈ ਦਾਖ਼ਲੇ ਦੀਆਂ ਤਰੀਖਾਂ
ਆਖਰੀ ਅੱਪਡੇਟ: 06-03-2025

ਕੇਂਦਰੀ ਵਿਦਿਆਲਿਆ ਸੰਗਠਨ (KVS) ਨੇ ਸਿੱਖਿਆ ਸਾਲ 2025-26 ਲਈ ਬਾਲ ਵਾਟਿਕਾ 1, 2, 3 ਅਤੇ ਪਹਿਲੀ ਜਮਾਤ ਦੇ ਦਾਖਲੇ ਦੀ ਪ੍ਰਕਿਰਿਆ ਦਾ ਸਮਾਂ-ਸਾਰਣੀ ਜਾਰੀ ਕੀਤਾ ਹੈ। ਇੱਛੁਕ ਮਾਪਿਆਂ 7 ਮਾਰਚ, 2025 ਤੋਂ ਔਨਲਾਈਨ ਅਰਜ਼ੀ ਦੇ ਸਕਦੇ ਹਨ। ਇਹ ਪ੍ਰਕਿਰਿਆ 21 ਮਾਰਚ, 2025 ਤੱਕ ਚੱਲੇਗੀ।

ਕੌਣ ਅਰਜ਼ੀ ਦੇ ਸਕਦਾ ਹੈ?

ਬਾਲ ਵਾਟਿਕਾ 1: 3 ਤੋਂ 4 ਸਾਲ
ਬਾਲ ਵਾਟਿਕਾ 2: 4 ਤੋਂ 5 ਸਾਲ
ਬਾਲ ਵਾਟਿਕਾ 3: 5 ਤੋਂ 6 ਸਾਲ
ਪਹਿਲੀ: 6 ਤੋਂ 8 ਸਾਲ

ਦਾਖਲੇ ਦੀ ਪੂਰੀ ਸਮਾਂ-ਸਾਰਣੀ

ਰਜਿਸਟ੍ਰੇਸ਼ਨ ਦੀ ਸ਼ੁਰੂਆਤ: 7 ਮਾਰਚ, 2025
ਔਨਲਾਈਨ ਅਰਜ਼ੀ ਦੀ ਆਖਰੀ ਮਿਤੀ: 21 ਮਾਰਚ, 2025
ਪਹਿਲੀ ਜਮਾਤ ਦੀ ਪਹਿਲੀ ਅੰਤਿਮ ਸੂਚੀ: 25 ਮਾਰਚ, 2025
ਬਾਲ ਵਾਟਿਕਾਵਾਂ ਦੀ ਪਹਿਲੀ ਅੰਤਿਮ ਸੂਚੀ: 26 ਮਾਰਚ, 2025
ਬਾਲ ਵਾਟਿਕਾ 2, ਦੂਜੀ ਅਤੇ ਹੋਰ ਜਮਾਤਾਂ (ਗਿਆਰਵੀਂ ਛੱਡ ਕੇ): 2 ਅਪ੍ਰੈਲ ਤੋਂ 11 ਅਪ੍ਰੈਲ, 2025

ਕਿਵੇਂ ਅਰਜ਼ੀ ਦੇਣੀ ਹੈ?

ਔਨਲਾਈਨ ਪੋਰਟਲ 'ਤੇ ਜਾਓ: ਅਰਜ਼ੀਕਰਤਾ kvsonlineadmission.kvs.gov.in 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ।
ਰਜਿਸਟਰ ਕਰੋ: ਪਹਿਲਾਂ "Registration (sign-up) of first-time user" 'ਤੇ ਕਲਿੱਕ ਕਰਕੇ ਜ਼ਰੂਰੀ ਜਾਣਕਾਰੀ ਭਰੋ।
ਲੌਗਇਨ ਕਰੋ: ਫਿਰ "Login (sign-in) to the Admission application portal" 'ਤੇ ਜਾ ਕੇ ਹੋਰ ਵੇਰਵੇ ਭਰੋ।
ਦਸਤਾਵੇਜ਼ ਅਪਲੋਡ ਕਰੋ: ਮੰਗੇ ਗਏ ਦਸਤਾਵੇਜ਼ ਅਪਲੋਡ ਕਰਨ ਤੋਂ ਬਾਅਦ ਅਰਜ਼ੀ ਫਾਰਮ ਜਮ੍ਹਾਂ ਕਰੋ।
ਪ੍ਰਿੰਟਆਊਟ ਕੱਢੋ: ਫਾਰਮ ਜਮ੍ਹਾਂ ਕਰਨ ਤੋਂ ਬਾਅਦ ਇਸਦਾ ਪ੍ਰਿੰਟਆਊਟ ਕੱਢ ਕੇ ਸੁਰੱਖਿਅਤ ਰੱਖੋ।

ਦਾਖਲੇ ਦੀ ਪ੍ਰਕਿਰਿਆ ਅਤੇ ਫ਼ੀਸ

ਅਰਜ਼ੀ ਦੇ ਆਧਾਰ 'ਤੇ ਅੰਤਿਮ ਸੂਚੀ ਤਿਆਰ ਕੀਤੀ ਜਾਵੇਗੀ ਅਤੇ ਜਿਨ੍ਹਾਂ ਬੱਚਿਆਂ ਦੇ ਨਾਮ ਇਸ ਵਿੱਚ ਆਉਣਗੇ, ਉਨ੍ਹਾਂ ਨੂੰ ਕੇਂਦਰੀ ਵਿਦਿਆਲਿਆ ਵਿੱਚ ਦਾਖਲ ਕੀਤਾ ਜਾਵੇਗਾ। ਖ਼ਾਸ ਗੱਲ ਇਹ ਹੈ ਕਿ ਅਰਜ਼ੀ ਪ੍ਰਕਿਰਿਆ ਪੂਰੀ ਤਰ੍ਹਾਂ ਮੁਫ਼ਤ ਹੈ, ਯਾਨੀ ਮਾਪਿਆਂ ਨੂੰ ਕੋਈ ਵੀ ਫ਼ੀਸ ਨਹੀਂ ਦੇਣੀ ਪਵੇਗੀ। ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਰਜ਼ੀ ਦੇਣ ਤੋਂ ਪਹਿਲਾਂ ਕੇਂਦਰੀ ਵਿਦਿਆਲਿਆ ਸੰਗਠਨ ਦੀ ਅਧਿਕਾਰਤ ਵੈਬਸਾਈਟ 'ਤੇ ਪ੍ਰਕਾਸ਼ਿਤ ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹ ਲੈਣ, ਤਾਂ ਕਿ ਕਿਸੇ ਵੀ ਕਿਸਮ ਦੀ ਗ਼ਲਤੀ ਨਾ ਹੋਵੇ।

Leave a comment