ਮਹਾਰਾਸ਼ਟਰ ਸਰਕਾਰ ਮਕਰ ਸੰਕ੍ਰਾਂਤੀ ‘ਤੇ ਲਾਡਲੀ ਬਹਿਨ ਯੋਜਨਾ ਤਹਿਤ 1 ਕਰੋੜ ਮਹਿਲਾਵਾਂ ਨੂੰ 3,000 ਰੁਪਏ ਟ੍ਰਾਂਸਫਰ ਕਰੇਗੀ

ਮਹਾਰਾਸ਼ਟਰ ਸਰਕਾਰ ਮਕਰ ਸੰਕ੍ਰਾਂਤੀ ਦੇ ਮੌਕੇ ਲਾਡਲੀ ਬਹਿਨ ਯੋਜਰੀ ਦੀ ਕਿਸ਼ਤ ਵਜੋਂ 1 ਕਰੋੜ ਲਾਭਪਾਤਰੀ ਮਹਿਲਾਵਾਂ ਦੇ ਖਾਤਿਆਂ ਵਿੱਚ 3,000 ਰੁਪਏ ਟ੍ਰਾਂਸਫਰ ਕਰਨ ਜਾ ਰਹੀ ਹੈ। ਇਸ ਫੈਸਲੇ ‘ਤੇ ਕਾਂਗਰਸ ਨੇ ਬੀਐਮਸੀ ਚੋਣਾਂ ਤੋਂ ਪਹਿਲਾਂ ਆਚਾਰ ਸੰਹਿਤਾ ਦੀ ਉਲੰਘਣਾ ਦਾ ਮਸਲਾ ਉਠਾਇਆ ਹੈ, ਜਦਕਿ ਚੋਣ ਕਮਿਸ਼ਨ ਨੇ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਹੈ।

ਮਹਾਰਾਸ਼ਟਰ ਸਰਕਾਰ ਨੇ ਮਕਰ ਸੰਕ੍ਰਾਂਤੀ ਦੇ ਮੌਕੇ ‘ਲਾਡਲੀ ਬਹਿਨ ਯੋਜਨਾ’ ਦੇ ਤਹਿਤ ਲਗਭਗ 1 ਕਰੋੜ ਲਾਭਪਾਤਰੀ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ 3,000 ਰੁਪਏ ਜਮ੍ਹਾ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਦੇ ਅਨੁਸਾਰ ਇਹ ਰਕਮ ਦਸੰਬਰ ਅਤੇ ਜਨਵਰੀ ਦੀ ਕਿਸ਼ਤ ਵਜੋਂ ਸਿੱਧੀ ਤੌਰ ‘ਤੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ।

ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦਾ ਉਦੇਸ਼ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਸਸ਼ਕਤ ਬਣਾਉਣਾ ਅਤੇ ਤਿਉਹਾਰੀ ਮੌਸਮ ਦੌਰਾਨ ਉਨ੍ਹਾਂ ਨੂੰ ਸਹੂਲਤ ਮੁਹੱਈਆ ਕਰਵਾਉਣਾ ਹੈ। ਸਰਕਾਰ ਨੇ ਇਹ ਵੀ ਕਿਹਾ ਹੈ ਕਿ ਇਹ ਯੋਜਨਾ ਦੀ ਨਿਯਮਿਤ ਪ੍ਰਕਿਰਿਆ ਦਾ ਹਿੱਸਾ ਹੈ।

ਇਸ ਫੈਸਲੇ ‘ਤੇ ਕਾਂਗਰਸ ਪਾਰਟੀ ਨੇ ਐਤਰਾਜ਼ ਜਤਾਇਆ ਹੈ। ਕਾਂਗਰਸ ਨੇ ਕਿਹਾ ਹੈ ਕਿ 15 ਜਨਵਰੀ ਨੂੰ ਮੁੰਬਈ ਵਿੱਚ ਬੀਐਮਸੀ ਚੋਣ ਹੋਣੀ ਹੈ ਅਤੇ ਉਸ ਤੋਂ ਠੀਕ ਪਹਿਲਾਂ ਮਹਿਲਾਵਾਂ ਦੇ ਖਾਤਿਆਂ ਵਿੱਚ ਰਕਮ ਜਮ੍ਹਾ ਕਰਨਾ ਆਚਾਰ ਸੰਹਿਤਾ ਦੀ ਉਲੰਘਣਾ ਹੋ ਸਕਦਾ ਹੈ।

ਕਾਂਗਰਸ ਨੇ ਇਸ ਮਾਮਲੇ ‘ਚ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਲਾਡਲੀ ਬਹਿਨ ਯੋਜਨਾ ਦੀ ਕਿਸ਼ਤ ਚੋਣਾਂ ਤੋਂ ਬਾਅਦ ਹੀ ਲਾਭਪਾਤਰੀ ਮਹਿਲਾਵਾਂ ਦੇ ਖਾਤਿਆਂ ਵਿੱਚ ਜਮ੍ਹਾ ਕਰਵਾਈ ਜਾਵੇ। ਪਾਰਟੀ ਦਾ ਦੋਸ਼ ਹੈ ਕਿ ਚੋਣ ਤੋਂ ਪਹਿਲਾਂ ਰਕਮ ਟ੍ਰਾਂਸਫਰ ਕਰਨ ਨਾਲ ਮਹਿਲਾਵਾਂ ਸੱਤਾ ਧਾਰੀ ਪਾਰਟੀ ਦੇ ਹੱਕ ਵਿੱਚ ਵੋਟ ਕਰ ਸਕਦੀਆਂ ਹਨ, ਜਿਸਨੂੰ ਉਹ ਸਰਕਾਰੀ ਘੂਸ ਦੇ ਬਰਾਬਰ ਮੰਨਦੇ ਹਨ।

ਮਹਾਰਾਸ਼ਟਰ ਸਰਕਾਰ ਮਕਰ ਸੰਕ੍ਰਾਂਤੀ ‘ਤੇ ਲਾਡਲੀ ਬਹਿਨ ਯੋਜਨਾ ਤਹਿਤ 1 ਕਰੋੜ ਮਹਿਲਾਵਾਂ ਨੂੰ 3,000 ਰੁਪਏ ਟ੍ਰਾਂਸਫਰ ਕਰੇਗੀ

ਕਾਂਗਰਸ ਨੇ ਸਪਸ਼ਟ ਕੀਤਾ ਹੈ ਕਿ ਉਹ ਲਾਡਲੀ ਬਹਿਨ ਯੋਜਨਾ ਦੇ ਖਿਲਾਫ ਨਹੀਂ ਹੈ, ਪਰ ਯੋਜਨਾ ਦਾ ਲਾਭ ਮਹਿਲਾਵਾਂ ਤੱਕ ਨਿਰਪੱਖ ਢੰਗ ਨਾਲ ਪਹੁੰਚਣਾ ਚਾਹੀਦਾ ਹੈ। ਪਾਰਟੀ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਮਹਾਰਾਸ਼ਟਰ ਸਰਕਾਰ ਨੂੰ ਇਸ ਮਾਮਲੇ ‘ਚ ਆਪਣਾ ਰੁਖ ਸਪਸ਼ਟ ਕਰਨ ਲਈ ਨਿਰਦੇਸ਼ ਦਿੱਤੇ ਜਾਣ।

ਚੋਣ ਕਮਿਸ਼ਨ ਨੇ ਕਾਂਗਰਸ ਦੀ ਸ਼ਿਕਾਇਤ ‘ਤੇ ਮਹਾਰਾਸ਼ਟਰ ਦੇ ਮੁੱਖ ਸਕੱਤਰ ਨੂੰ ਸਵੇਰੇ 11 ਵਜੇ ਤੱਕ ਸਰਕਾਰ ਦਾ ਰੁਖ ਸਪਸ਼ਟ ਕਰਨ ਦੇ ਹੁਕਮ ਦਿੱਤੇ ਹਨ। ਕਮਿਸ਼ਨ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਕਿਸੇ ਵੀ ਸਰਕਾਰੀ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਰਕਮ ਦੇਣ ਦੀ ਪ੍ਰਕਿਰਿਆ ਸੰਵੇਦਨਸ਼ੀਲ ਹੋ ਸਕਦੀ ਹੈ ਅਤੇ ਇਸ ਲਈ ਸਪਸ਼ਟ ਦਿਸ਼ਾ-ਨਿਰਦੇਸ਼ ਲਾਜ਼ਮੀ ਹਨ। ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਵਿੱਤੀ ਮਦਦ ਦਾ ਗਲਤ ਇਸਤੇਮਾਲ ਵੋਟਰਾਂ ‘ਤੇ ਦਬਾਅ ਬਣਾਉਣ ਲਈ ਨਾ ਹੋਵੇ।

ਇਸ ਮਾਮਲੇ ‘ਤੇ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦੇ ਪੱਤਰ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਭਾਜਪਾ ਦਾ ਕਹਿਣਾ ਹੈ ਕਿ ਕਾਂਗਰਸ ਦੀ ਸ਼ਿਕਾਇਤ ਰਾਜਨੀਤਿਕ ਰੰਜਿਸ਼ ‘ਤੇ ਆਧਾਰਿਤ ਹੈ ਅਤੇ ਲਾਡਲੀ ਬਹਿਨ ਯੋਜਨਾ ਦਾ ਉਦੇਸ਼ ਮਹਿਲਾਵਾਂ ਦੀ ਆਰਥਿਕ ਮਦਦ ਕਰਨਾ ਹੈ, ਨਾ ਕਿ ਚੋਣੀ ਲਾਭ ਪ੍ਰਾਪਤ ਕਰਨਾ। ਭਾਜਪਾ ਨੇ ਕਿਹਾ ਹੈ ਕਿ ਕਾਂਗਰਸ ਦਾ ਕਦਮ ਯੋਜਨਾ ਦੇ ਲਾਭ ਅਤੇ ਇਸ ਦੀ ਕਾਰਗੁਜ਼ਾਰੀ ਵਿੱਚ ਰੁਕਾਵਟ ਪੈਦਾ ਕਰਨ ਦੇ ਬਰਾਬਰ ਹੈ।

ਮਕਰ ਸੰਕ੍ਰਾਂਤੀ ਦਾ ਤਿਉਹਾਰ 14 ਜਨਵਰੀ ਨੂੰ ਮਨਾਇਆ ਜਾਵੇਗਾ। ਇਸ ਤੋਂ ਅਗਲੇ ਦਿਨ 15 ਜਨਵਰੀ ਨੂੰ ਮਹਾਰਾਸ਼ਟਰ ਵਿੱਚ ਬੀਐਮਸੀ ਚੋਣਾਂ ਹੋਣਗੀਆਂ। ਬੀਐਮਸੀ ਚੋਣਾਂ ਦੇ ਨਤੀਜੇ 16 ਜਨਵਰੀ ਨੂੰ ਐਲਾਨੇ ਜਾਣਗੇ।

 

Leave a comment