ਮਿਚੇਲ ਸਟਾਰਕ ਨੇ 30 ਜਨਵਰੀ ਨੂੰ ਆਪਣਾ ਜਨਮਦਿਨ ਮਨਾਇਆ

ਮਿਚੇਲ ਸਟਾਰਕ ਨੇ 30 ਜਨਵਰੀ ਨੂੰ ਆਪਣਾ ਜਨਮਦਿਨ ਮਨਾਇਆ

ਮਿਚੇਲ ਸਟਾਰਕ ਨੇ 30 ਜਨਵਰੀ ਨੂੰ ਆਪਣਾ ਜਨਮਦਿਨ ਮਨਾਇਆ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਦਾ ਜਨਮ 1990 ਵਿੱਚ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਬੌਲਖਮ ਹਿਲਜ਼ ਖੇਤਰ ਵਿੱਚ ਹੋਇਆ ਸੀ। ਸਟਾਰਕ ਆਸਟ੍ਰੇਲੀਆ ਟੀਮ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ਾਂ ਵਿੱਚ ਸ਼ਾਮਲ ਹਨ।

ਸਟਾਰਕ ਨੇ ਬਚਪਨ ਤੋਂ ਹੀ ਕ੍ਰਿਕਟ ਵਿੱਚ ਦਿਲਚਸਪੀ ਦਿਖਾਈ ਅਤੇ ਤਿੰਨਾਂ ਫਾਰਮੈਟਾਂ ਵਿੱਚ ਆਸਟ੍ਰੇਲੀਆ ਦੀ ਨੁਮਾਇੰਦਗੀ ਕੀਤੀ ਹੈ। ਉਹ ਕਈ ਆਈਸੀਸੀ ਟੂਰਨਾਮੈਂਟਾਂ ਵਿੱਚ ਟੀਮ ਦੀ ਕਾਮਯਾਬੀ ਦਾ ਹਿੱਸਾ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਮਿਚੇਲ ਸਟਾਰਕ ਦੀ ਕੁੱਲ ਨੈੱਟ ਵਰਥ ਲਗਭਗ 208 ਕਰੋੜ ਰੁਪਏ ਅੰਦਾਜ਼ੀ ਗਈ ਹੈ। ਉਨ੍ਹਾਂ ਦੀ ਮੁੱਖ ਕਮਾਈ ਕ੍ਰਿਕਟ ਤੋਂ ਹੁੰਦੀ ਹੈ। ਇਸ ਤੋਂ ਇਲਾਵਾ ਉਹ ਵਿਗਿਆਪਨਾਂ, ਬ੍ਰਾਂਡ ਐਂਡੋਰਸਮੈਂਟ ਅਤੇ ਰੀਅਲ ਐਸਟੇਟ ਨਿਵੇਸ਼ਾਂ ਤੋਂ ਵੀ ਆਮਦਨ ਕਰਦੇ ਹਨ। ਸਟਾਰਕ ਨੂੰ ਕ੍ਰਿਕਟ ਆਸਟ੍ਰੇਲੀਆ ਵੱਲੋਂ ਸਾਲਾਨਾ ਕੇਂਦਰੀ ਕਰਾਰ ਮਿਲਦਾ ਹੈ ਅਤੇ ਉਹ ਬਿਗ ਬੈਸ਼ ਲੀਗ ਤੇ ਹੋਰ ਅੰਤਰਰਾਸ਼ਟਰੀ ਟੂਰਨਾਮੈਂਟਾਂ ਤੋਂ ਵੀ ਕਮਾਈ ਕਰਦੇ ਹਨ।

ਸਾਲ 2023 ਵਿੱਚ ਸਟਾਰਕ ਨੇ ਸਿਡਨੀ ਦੇ ਟੈਰੀ ਹਿਲਜ਼ ਇਲਾਕੇ ਵਿੱਚ ਇੱਕ ਸ਼ਾਨਦਾਰ ਬੰਗਲਾ ਖਰੀਦਿਆ ਸੀ। ਇਸ ਸੰਪਤੀ ਦੀ ਕੀਮਤ ਲਗਭਗ 24 ਮਿਲੀਅਨ ਆਸਟ੍ਰੇਲੀਆਈ ਡਾਲਰ ਦੱਸੀ ਗਈ ਹੈ, ਜੋ ਭਾਰਤੀ ਮੁਦਰਾ ਵਿੱਚ ਕਰੀਬ 138 ਕਰੋੜ ਰੁਪਏ ਦੇ ਬਰਾਬਰ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਪੁਰਾਣਾ ਘਰ ਕਰੀਬ 46 ਕਰੋੜ ਰੁਪਏ ਵਿੱਚ ਵੇਚਿਆ ਸੀ।

ਸਟਾਰਕ ਕੋਲ ਕਈ ਲਗਜ਼ਰੀ ਕਾਰਾਂ ਵੀ ਹਨ, ਜਿਨ੍ਹਾਂ ਵਿੱਚ ਲੈਂਬਰਗਿਨੀ ਹੁਰਾਕਾਨ ਈਵੋ, ਜਾਗੁਆਰ ਐਫ-ਟਾਈਪ, ਆਡੀ ਐਸਕਿਊ7 ਅਤੇ ਮਰਸਿਡੀਜ਼-ਬੈਂਜ਼ ਜੀ-ਕਲਾਸ ਸ਼ਾਮਲ ਹਨ।

ਮਿਚੇਲ ਸਟਾਰਕ ਦੀ ਪਤਨੀ ਐਲਿਸਾ ਹੀਲੀ ਆਸਟ੍ਰੇਲੀਆ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਰਹੀ ਹਨ ਅਤੇ ਵਿਸ਼ਵ ਦੀ ਪ੍ਰਮੁੱਖ ਵਿਕਟਕੀਪਰ-ਬੱਲੇਬਾਜ਼ਾਂ ਵਿੱਚ ਗਿਣੀ ਜਾਂਦੀ ਹਨ।

Leave a comment