ਬਹੁਤ ਸਮੇਂ ਪਹਿਲਾਂ, ਜੰਗਲ ਵਿੱਚ ਇੱਕ ਅਜੀਬ ਪੰਛੀ ਰਹਿੰਦਾ ਸੀ। ਉਸਦਾ ਸਰੀਰ ਇੱਕ ਸੀ, ਪਰ ਸਿਰ ਦੋ ਸਨ। ਇੱਕ ਦਿਨ, ਉਹ ਪੰਛੀ ਜੰਗਲ ਵਿੱਚ ਘੁੰਮ ਰਿਹਾ ਸੀ ਜਦੋਂ ਇੱਕ ਸਿਰ ਨੇ ਇੱਕ ਸੁਆਦੀ ਫਲ ਵੇਖਿਆ ਅਤੇ ਖਾਣ ਲੱਗ ਪਿਆ। ਦੂਜੇ ਸਿਰ ਨੇ ਕਿਹਾ, "ਇਹ ਫਲ ਬਹੁਤ ਸੁਆਦੀ ਲੱਗ ਰਿਹਾ ਹੈ। ਮੈਨੂੰ ਵੀ ਖਾਣ ਦਿਓ।" ਪਹਿਲੇ ਸਿਰ ਨੇ ਗੁੱਸੇ ਵਿੱਚ ਜਵਾਬ ਦਿੱਤਾ, "ਇਹ ਫਲ ਮੈਂ ਵੇਖਿਆ ਹੈ! ਇਸਨੂੰ ਪੂਰਾ ਮੈਂ ਹੀ ਖਾਵਾਂਗਾ।"
ਦੂਜਾ ਸਿਰ ਚੁੱਪ ਹੋ ਗਿਆ ਅਤੇ ਥੋੜਾ ਨਿਰਾਸ਼ ਹੋ ਗਿਆ। ਕੁਝ ਦਿਨਾਂ ਬਾਅਦ, ਦੂਜੇ ਸਿਰ ਨੂੰ ਇੱਕ ਜ਼ਹਿਰੀਲਾ ਫਲ ਦਿਖਾਈ ਦਿੱਤਾ ਅਤੇ ਉਸਨੇ ਪਹਿਲੇ ਸਿਰ ਤੋਂ ਬਦਲਾ ਲੈਣ ਦਾ ਫੈਸਲਾ ਕੀਤਾ। ਦੂਜਾ ਸਿਰ ਬੋਲਿਆ, "ਮੈਂ ਇਹ ਫਲ ਖਾਵਾਂਗਾ ਕਿਉਂਕਿ ਤੂੰ ਉਸ ਦਿਨ ਮੇਰਾ ਅਪਮਾਨ ਕੀਤਾ ਸੀ।" ਪਹਿਲੇ ਸਿਰ ਨੇ ਕਿਹਾ, "ਉਸ ਫਲ ਨੂੰ ਨਾ ਖਾ, ਸਾਡਾ ਪੇਟ ਤਾਂ ਇੱਕ ਹੀ ਹੈ।" ਪਰ ਦੂਜੇ ਸਿਰ ਨੇ ਉਹ ਫਲ ਖਾ ਲਿਆ ਅਤੇ ਉਹ ਅਜੀਬ ਪੰਛੀ ਮਰ ਗਿਆ।
ਸਿੱਖਿਆ
ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਇੱਕਜੁੱਟ ਰਹਿਣ ਵਿੱਚ ਹੀ ਸਾਡੀ ਜਿੱਤ ਹੈ।